Related imageਸ਼੍ਰੀ ਗੁਰੂੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ, 1469 ਨੂੰ ਰਾਇ ਭੋਏ ਦੀ ਤਲਵੰਡੀ ਵਿੱਚ ਹੋਇਆ ਸੀ (ਜੋ ਹੁਣ ਨਨਕਾਣਾ ਸਾਹਿਬ, ਪਾਕਿਸਤਾਨ ਵਿੱਚ ਸਥਿੱਤ ਹੈ)| ਉਹਨਾ ਦੇ ਪਿਤਾ ਜੀ ਦਾ ਨਾਮ ਕਲਿਆਨ ਚੰਦ ਦਾਸ ਬੇਦੀ ਸੀ, ਜਿਹਨਾਂ ਨੂੰ ਮਹਿਤਾ ਕਾਲੂ ਵੀ ਆਖਿਆ ਜਾਂਦਾ ਹੈ। ਉਹਨਾ ਦੀ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਸੀ । ਉਹਨਾ ਦੇ ਪਿਤਾ ਜੀ ਤੇ ਮਾਤਾ ਜੀ ਹਿੰਦੂ ਧਰਮ ਨੂੰ ਮਨਦੇ ਸਨ। ਉਨਾ ਦੀ ਇਕ ਭੈਣ ਜੀ ਜਿਹਨਾ ਨੂੰ ਬੇਬੇ ਨਾਨਕੀ ਆਖਿਆ ਜਾਂਦਾ ਹੈ ।ਉਹ ਉਹਨਾਂ ਤੋਂ ਵੱਡੇ ਸੀ। ਸੰਨ 1475 ਨੂੰ ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਦੇ ਜੈ ਰਾਮ ਜੀ ਨਾਲ ਹੋਇਆ। ਗੁਰੂ ਨਾਨਕ ਦੇਵ ਜੀ ਆਪਣੀ ਭੈਣ ਬੇਬੇ ਨਾਨਕੀ ਨਾਲ ਬਹੁਤ ਜੁੜੇ ਹੋਏ ਸੀ ਇਸ ਲਈ ਉਹਨਾਂ ਦੇ ਵਿਆਹ ਤੋਂ ਬਾਦ ਉਹ ਵੀ ਸੁਲਤਾਨਪੁਰ ਚਲੇ ਗਏ।

“ਸਤਿਗੁਰ ਨਾਨਕ ਪ੍ਰਗਟਿਆ, ਮਿਟ ਧੁੰਧ ਜਗ ਚਾਨਣ ਹੋਇਆ ॥ ਜਿਉਂ ਕਰ ਸੂਰਜ ਨਿਕਲਿਆ, ਥਾਰੇ ਛਪੇ ਅੰਧੇਰ ਪਲੋਆ “